Punjabi Poetry Ustad Daman – Es dukhi hayati de paindian vich May 17, 2018June 26, 2018 rhymecloud ਇਸ ਦੁਖੀ ਹਯਾਤੀ ਦੇ ਪੈਂਡਿਆਂ ਵਿਚ ਕਦੀ ਰਾਹ ਪੈ ਗਏ ਕਦੀ ਭੁਲਦੇ ਰਹੇ ਇਕ ਦੀਵਾ ਉਮੀਦ ਦਾ ਬਲਦਾ ਰਿਹਾ ਲੱਖ ਝੱਖੜ ਹਨੇਰੀਆਂ ਦੇ ਝੁਲਦੇ ਰਹੇ ਪੱਤਝੜ ਦੇ ਝੜੇ ਹੋਏ ਪੱਤਿਆਂ ਵਾਂਗ ਅਸੀਂ ਤੇਰੇ ਜਹਾਨ ਵਿਚ ਰੁਲਦੇ ਰਹੇ ਪਰ ਦਾਮਨ ਉਮੀਦ ਦਾ ਛੱਡਿਆ ਨਾ ਅਸੀਂ ਨਾਲ ਤਕਦੀਰ ਦੇ ਘੁਲਦੇ ਰਹੇ