Ashraf Gill

ਮੁਹੰਮਦ ਅਸ਼ਰਫ਼ ਗਿੱਲ (ਅਪ੍ਰੈਲ ੧੯੪੦-) ਉਰਦੂ ਅਤੇ ਪੰਜਾਬੀ ਦੇ ਕਵੀ ਹਨ । ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਛੋਟੇ ਜਿਹੇ ਪਿੰਡ ਵਿਚ ਹੋਇਆ। ਪਿੰਡ ਦੇ ਸਕੂਲ ਵਿਚੋਂ ਪੰਜਵੀਂ ਪਾਸ ਕਰਕੇ ਉਸਨੇ ਇਸਲਾਮੀਆ ਹਾਈ ਸਕੂਲ, ਮਿੱਤਰਾਂਵਲੀ, ਜ਼ਿਲ੍ਹਾ ਸਿਆਲਕੋਟ ਤੋਂ ਫ਼ਾਜ਼ਿਲ-ਫ਼ਾਰਸੀ ਦਾ ਡਿਪਲੋਮਾ ਕੀਤਾ। ਬੀ.ਏ. ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਅਤੇ ਅਕਾਊਂਟੈਂਟ ਦੀ ਡਿਗਰੀ, ਕੈਲੇਫੋਰਨੀਆ ਵਿਚ ਕੀਤੀ।੧੯੮੨ ਵਿਚ ਉਹ ਅਮਰੀਕਾ ਚਲੇ ਗਏ।ਅਸ਼ਰਫ਼ ਗਿੱਲ ਨੇ ਆਪਣੀਆਂ ਪ੍ਰਗੀਤਕ ਰਚਨਾਵਾਂ ਅਤੇ ਗ਼ਜ਼ਲਾਂ ਨੂੰ ਆਪਣੇ ਹੀ ਸੰਗੀਤ ਨਾਲ ਆਵਾਜ਼ ਵੀ ਦਿੱਤੀ ਹੈ। ਉਸਦੀਆਂ ਗ਼ਜ਼ਲਾਂ ਨੂੰ ਗ਼ੁਲਾਮ ਅਲੀ ਆਦਿ ਨੇ ਗਾਇਕਾਂ ਨੇ ਵੀ ਗਾਇਆ ਹੈ। ਉਨ੍ਹਾਂ ਦੇ ਉਰਦੂ ਕਾਵਿ ਸੰਗ੍ਰਿਹਾਂ ਵਿਚ ‘ਵਫ਼ਾ ਕਿਉਂ ਨਹੀਂ ਮਿਲ਼ਤੀ’, ‘ਚਲੋ ਇਕ ਸਾਥ ਚਲੇਂ’, ‘ਵੋ ਮਿਲਾ ਕੇ ਹਾਥ ਜੁਦਾ ਹੁਆ’ ਸ਼ਾਮਿਲ ਹਨ । ਉਨ੍ਹਾਂ ਦੇ ਪੰਜਾਬੀ ਗ਼ਜ਼ਲ ਸੰਗ੍ਰਿਹ ਹਨ: ‘ਜੀਵਨ ਰੁੱਤ ਕੰਡਿਆਲੀ’ (ਸ਼ਾਹਮੁਖੀ), ‘ਕੁਰਲਾਂਦੀ ਤਾਨ’, (ਗੁਰਮੁਖੀ), ਅਤੇ ‘ਤੋਲਵੇਂ ਬੋਲ’, (ਗੁਰਮੁਖੀ) ਹਨ ।ਉਨ੍ਹਾਂ ਦੀ ਉਰਦੂ ਗ਼ਜ਼ਲਾਂ ‘ਸਾਜ਼ੋ-ਸੋਜ਼ੇ-ਸੁਖ਼ਨ’ (ਗੁਰਮੁਖੀ) ਵਿੱਚ ਛਪੀਆਂ ਹਨ।