Punjabi Songs

Kurti Black – Mohdeep Mann


ਲੁੱਟੇ ਕੁੜਤੀ ਬਲੈਕ ਜਿਹੜੀ ਵੱਖੀਆਂ ਤੋਂ ਤੰਗ
ਗੁੱਤ ਕੌਮਨ ਕਰੇਟ ਮਾਰੇ ਦਿਲਾਂ ਉੱਤੇ ਡੰਗ
ਨੀ ਤੂੰ ਬੋਲੇਂ ਮਿੱਠਾ-ਮਿੱਠਾ, ਰੰਗ ਦੁੱਧ ਨਾਲ਼ੋਂ ਚਿੱਟਾ
ਹੋਣ ਤੇਰੀਆਂ ਹੀ ਚਾਰੇ ਪਾਸੇ ਗੱਲਾਂ ਸੋਹਣੀਏਂ
ਨੀ ਤੇਰਾ ਹੁਸਨ ਝਨ੍ਹਾਬ ਦੀਆਂ ਗੱਲਾਂ ਸੋਹਣੀਏਂ !

ਨੈਣਾਂ ਤੇਰਿਆਂ ਚੋਂ ਡੁੱਲ੍ਹੇ ਬਿੱਲੋ ਫ਼ੌਜੀਆਂ ਦੀ ਰੰਮ
ਨੀ ਤੂੰ ਵਿਸਕੀ ਤੇ ਭਾਰੂ ਫ਼ੇਲ ਦੇਸੀ ਦੇ ਡਰੰਮ
ਤੈਨੂੰ ਸਾਹਮਣੇ ਬਿਠਾਕੇ, ਤੇਰੇ ਨੈਣੋਂ ਪੈੱਗ ਲਾਕੇ
ਤੇਰੇ ਨਖ਼ਰੇ ਮਿਜ਼ਾਜ ਸਭ ਝੱਲਾਂ ਸੋਹਣੀਏਂ
ਨੀ ਤੇਰਾ ਹੁਸਨ ਝਨ੍ਹਾਬ ਦੀਆਂ ਗੱਲਾਂ ਸੋਹਣੀਏਂ !

ਹਿੱਲੇ ਚੀਨਿਆਂ ਕਬੂਤਰਾਂ ਦੀ ਧੌਣ ਵਾਂਗੂੰ ਲੱਕ
ਬੈਲੀ ਪਿੰਨ ਕਰਵਾ ਕੇ ਤੂੰ ਕਰਾਤੀ ਪੂਰੀ ਅੱਤ
ਨੀ ਤੂੰ ਕਰੇਂ ਨਾਂ ਲਿਹਾਜ਼, ਤੇਰਾ ਆਵੇ ਨਾਂ ਜਵਾਬ
ਤੇਰੀ ਵੀਹੀ ਵਾਲਾ ਮੋੜ੍ਹ ਨਿੱਤ ਮੱਲ਼ਾਂ ਸੋਹਣੀਏਂ
ਨੀ ਤੇਰਾ ਹੁਸਨ ਝਨ੍ਹਾਬ ਦੀਆਂ ਗੱਲਾਂ ਸੋਹਣੀਏਂ !

ਵੇਖ਼ ਛਾਂਟਵਾਂ ਸਰੀਰ ਚੜ੍ਹੇ ਲੋਰ੍ਹ ਜਿਹੀ ਰਕਾਨੇ
ਮਾਤ ਮੋਰ੍ਹਾਂ ਨੂੰ ਵੀ ਪਾਵੇ ਤੇਰੀ ਤੋਰ੍ਹ ਨੀ ਰਕਾਨੇ
ਮੁੰਡਾ ਸੈਣੀ ਅਰਮਾਨ, ਤੇਰੇ ਉੱਤੇ ਬੇਈਮਾਨ
ਜੇ ਤੂੰ ਕਹੇਂ ਤਾਂ ਵਿਚੋਲਾ ਘਰੇ ਘੱਲਾਂ ਸੋਹਣੀਏਂ
ਨੀ ਤੇਰਾ ਹੁਸਨ ਝਨ੍ਹਾਬ ਦੀਆਂ ਗੱਲਾਂ ਸੋਹਣੀਏਂ !