Kiran Sidhu – Maa da dard
ਕਲ ਵੇਖੀ ਇੱਕ ਮਾਂ, ਪੁੱਤ ਲਈ ਕਰਲਾਂਉਦੀ,
ਸੁਬਾ ਸ਼ਾਮ ਹਰ ਵੇਲੇ, ਇੱਕੋ ਗੱਲ ਸਮਝਾਂਉਦੀ,
ਪੁੱਤ ਮੁੜ ਆ ਕਿਉਂ ਪੈ ਗਿਆ ਤੂੰ ਨਸ਼ੇ ਵਾਲੇ ਰਾਹ,
ਇਸ ਨਸ਼ੇ ਨੇ ਤਾਂ ਪੁੱਤਾ,
ਇਸ ਨਸ਼ੇ ਨੇ ਤਾਂ ਕਈ ਘਰ ਕਰਤੇ ਤਬਾਹ
ਵੇਖੀ ਹੁੰਦੀ ਬਰਬਾਦੀ ਇਹਨਾਂ ਅੱਖੀਆਂ ਦੇ ਨਾਲ,
ਦੁੱਖਾਂ ਵਿਚ ਹੀ ਗੁਜ਼ਾਰੇ ਮੈਂ ਤਾਂ ਵੀਹ ਪੱਚੀ ਸਾਲ,
ਜੀ ਕੇ ਮੈਂ ਕੀ ਕਰੂ, ਜੇ ਕੋਈ ਸਹਾਰਾ ਨਾ ਰਿਹਾ,
ਇਸ ਨਸ਼ੇ ਨੇ ਤਾਂ ਪੁੱਤਾ,
ਇਸ ਨਸ਼ੇ ਨੇ ਤਾਂ ਕਈ ਘਰ ਕਰਤੇ ਤਬਾਹ
ਇਹ ਅੱਖੀਂ ਵੇਖੀ ਗੱਲ ਜਿਹੜੀ ‘ਕਿਰਨ’ ਸੁਣਾਈ,
‘ਸਿੱਧੂ’ ਚਿੱਟੇ ਤੇ ਕਿਉਂ ਲਿਖੇ, ਤੂੰ ਕਿਹੜਾ ਲਾਈਨ ਲਾਈ,
ਮੈਂ ਜੋ ਆਸੇ ਪਾਸੇ ਵੇਖਾਂ ਬਸ ਉਸੇ ਤੇ ਕਿਹਾ,
ਇਸ ਨਸ਼ੇ ਨੇ ਤਾਂ ਪੁੱਤਾ,
ਇਸ ਨਸ਼ੇ ਨੇ ਤਾਂ ਕਈ ਘਰ ਕਰਤੇ ਤਬਾਹ