Umar Gani – Maaye ni mai rahi kuchajji
ਵਸਲ ਦੀ ਰਾਤ ਘੂਕ ਮੈਂ ਸੁੱਤੀ
ਦਿਨ ਚੜਿਆ ਤਾਂ ਭੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਆਪੂੰ ਆਪਣਾ ਯਾਰ ਗਵਾਇਆ
ਆਪੇ ਰੋ ਰੋ ਰੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਮੁੱਖ ਭੁਆ ਸੱਜਣ ਗਏ ਮੈਥੋਂ
ਸੱਟ ਹਿਜਰ ਦੀ ਵੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਜ਼ਹਿਰ ਪਿਆਲਾ ਇਸ਼ਕ ਦਾ ਪੀਤਾ
ਦੁਨੀਆਂ ਮੂਲ ਨਾ ਤੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਸੁੱਖ ਦਿਲੇ ਦਾ ਲੁੱਟਿਆ ਹੋਰਾਂ
ਨਾ ਬੋਲੀ ਨਾ ਕੱਜੀ
ਮਾਏ ਨੀ ਮੈਂ ਰਹੀ ਕੁਚੱਜੀ
ਆਪ ਸਹੇੜੀ ਸੂਲੀ ਐਪਰ
ਲੋਥ ਗਈ ਨਾ ਕੱਜੀ
ਮਾਏ ਨੀ ਮੈਂ ਰਹੀ ਕੁਚੱਜੀ