Punjabi Poetry

Ashraf Sharfi – Nikki umre ajj de baal


ਨਿੱਕੀ ਉਮਰੇ ਅੱਜ ਦੇ ਬਾਲ

ਨਿੱਕੀ ਉਮਰੇ ਅੱਜ ਦੇ ਬਾਲ ।
ਟੱਪਦੇ ਦੇਖੇ ਚੌੜੇ ਖਾਲ ।

ਸਾਡੇ ਰਾਖੇ ਬਣ ਗਏ ਚੋਰ,
ਹੋਇਆ ਸਾਡਾ ਭੈੜਾ ਹਾਲ ।

ਚੰਗੇ ਨੂੰ ਦੇਹ ਦਿਲ ਵਿੱਚ ਥਾਂ,
ਭੈੜੇ ਨੂੰ ਤੂੰ ਕੋਲੋਂ ਟਾਲ ।

ਜੇ ਨਾ ਸੁਰਤ ਸੰਭਾਲੀ ਤੂੰ,
ਆਉਂਦੇ ਰਹਿਣੇ ਨਿੱਤ ਭੁਚਾਲ ।

ਮਨ ਦਾ ਦੀਵਾ ਬਾਲੀ ਰੱਖ,
ਮੁੱਕੇ ਚਾਨਣ ਦਾ ਹੁਣ ਕਾਲ ।

ਕਿਉਂ ਡੋਲਣ ਪਏ ਤੇਰੇ ਪੈਰ ?
‘ਸ਼ਰਫ਼ੀ’ ਅਪਣਾ ਆਪ ਸੰਭਾਲ ।