Punjabi Poetry

Ashraf Sharfi – Jad di chann naal yaari ae


ਜਦ ਦੀ ਚੰਨ ਨਾਲ ਯਾਰੀ ਏ

ਜਦ ਦੀ ਚੰਨ ਨਾਲ ਯਾਰੀ ਏ ।
ਖੋਲ੍ਹ ਕੇ ਰੱਖੀ ਬਾਰੀ ਏ ।

ਸਿਰ ‘ਤੇ ਦੁੱਖਾਂ ਦਰਦਾਂ ਦੀ,
ਸਭ ਨੇ ਚਾਈ ਖਾਰੀ ਏ ।

ਸਾਡੇ ਘਰ ਵਿੱਚ ਅਜਲਾਂ ਤੋਂ
ਨ੍ਹੇਰਿਆਂ ਦੀ ਸਰਦਾਰੀ ਏ ।

ਜੰਗਲ ਜਿਹੜਾ ਆਇਆ ਹੈ,
ਉਸ ਦੇ ਹੱਥ ਵਿੱਚ ‘ਆਰੀ’ ਏ ।

ਦਿਨ ਵੀ ਰੋ ਰੋ ਕੱਟਿਆ ਹੈ,
ਰਾਤ ਵੀ ਕੱਲਿਆਂ ਭਾਰੀ ਏ ।

ਉਹੋ ਡਿੱਗੀ ਸਾਡੇ ‘ਤੇ,
ਜਿਹੜੀ ਕੰਧ ਉਸਾਰੀ ਏ ।

ਉਹ ਵੀ ਕਿਹੜਾ ਸੁੱਖੀ ਏ,
ਜਿਸ ਨੂੰ ਹਵਸ ਬੀਮਾਰੀ ਏ ।