Punjabi Poetry

Harmanjeet Singh – Jod mela 1

ਜੋੜ-ਮੇਲਾ-1

ਜਿਹੜੇ ਨੀਲੇ ਅੰਬਰ ਹੇਠਾਂ
ਤੂੰ ਤੁਰਦੀ ਏਂ,
ਓਹਨਾਂ ਹੀ ਨੀਲੱਤਣਾਂ ਥੱਲੇ
ਮੈਂ ਘੁੰਮਦਾ ਹਾਂ ।
ਓਹੀ ਭੂਰੀ ਧਰਤੀ
ਤੇਰੇ ਪੈਰੀਂ ਵਿਛਦੀ ਹੈ,
ਓਹੀ ਰੰਗ ਮੇਰੇ ਪੈਰਾਂ ਵਿੱਚ
ਉੱਡਦਾ ਹੈ ।
ਜਿਹੜੀਆਂ ਹਵਾਵਾਂ ‘ਤੇ
ਤੂੰ ਕੰਨ ਧਰਦੀ ਏਂ,
ਓਸੇ ਹਵਾ ਨਾਲ ਹੀ
ਮੈਂ ਗੱਲਾਂ ਕਰਦਾ ਹਾਂ ।
ਜਿਹੜੇ ਤਾਰੇ ‘ਥੋਡੀ
ਜਾਮਣ ਉੱਤੋਂ ਦੀ ਝਾਕਦੇ ਨੇ,
ਓਹੀ ਮੇਰੇ ਪਿੰਡ
ਢਾਬ ‘ਚ ਉੱਤਰਦੇ ਨੇ ।