Manjinder Gohli Faridkot – Kirsan
ਸੱਚ ਸਦਾ ਫਾਂਸੀ ਤੇ ਚੜਿਅਾ
ਝੂਠ ਰਿਹਾ ਪਰਧਾਨ ਹਮੇਸ਼ਾ ।
ਬਿਰਲੇ ਟਾਟੇ ਮੌਜਾਂ ਮਾਣਨ
ਵਿੱਲਕ ਰਿਹਾ ਕਿਰਸਾਨ ਹਮੇਸ਼ਾ ।
ਕਿਰਤੀ ਹੱਕਾਂ ਖਾਤਰ ਰੋਵੇ
ਜਾਬਰ ਗੂੜ੍ਹੀ ਨੀਂਦੇ ਸੋਵੇ ।
ਮਿਹਨਤਕਸ਼ ਨੂੰ ਧੱਕੇ ਪੈਂਦੇ
ਚੋਰਾਂ ਦਾ ਸਨਮਾਨ ਹਮੇਸ਼ਾ।
ਵਾਰੋ ਵਾਰੀ ਲੁੱਟੀ ਜਾਂਦੇ
ਚੋਗਾ ਦੇਖੋ ਸੁੱਟੀ ਜਾਂਦੇ ।
ਗਿਰਗਿਟ ਵਾਂਗੂੰ ਰੰਗ ਬਦਲਦਾ
ਦੇਖੋ ਇਹ ਸ਼ੈਤਾਨ ਹਮੇਸ਼ਾ।
ਛੇਤੀ ਕਰਨਾ ਪੈਣਾ ਚਾਰਾ
ਊਤ ਗਿਆ ਇਹ ਅਾਵਾ ਸਾਰਾ ।
ਜ਼ਾਬਰ ਚੋਰਾਂ ਠੱਗਾਂ ਰਲਕੇ
ਲੁੱਟਿਆ ਦੇਸ਼ ਮਹਾਨ ਹਮੇਸ਼ਾ।
ਪਾਪੀ ਹੋਏ ਮਨ ਦੇ ਸਾਰੇ
ਮਾੜੇ ਨੂੰ ਤਕੜਾ ਲਲਕਾਰੇ ।
ਲਾਲਚ ਖਾਤਰ ਬੰਦਾ ਦੇਖੋ
ਵੇਚ ਰਿਹਾ ਈਮਾਨ ਹਮੇਸ਼ਾ।
ਕਿਸ ਲਈ ਪੈਸਾ ਜੋੜੀ ਜਾਣੈ
ਸਭ ਦੇ ਦਿਲ ਤੂੰ ਤੋੜੀ ਜਾਣੈ ।
ਚਾਰ ਦਿਨਾ ਦਾ ਮੇਲਾ ਯਾਰੋ
ਮਿਟ ਜਾਣਾ ਇਨਸਾਨ ਹਮੇਸ਼ਾ।
ਛੱਡ ਦਿਲਾ ਹੁਣ ਠੱਗੀ ਚੋਰੀ
ਫੜ ਲੈ ਹੁਣ ਮਾਲਾ ਦੀ ਡੋਰੀ ।
ਹਰ ਦੇ ਦਿਲ ਵਿਚ ਵੱਸ ਰਿਹਾ ਹੈ
ਉਹ ਸੱਚਾ ਭਗਵਾਨ ਹਮੇਸ਼ਾ।