Omkar Sood – Paperan de din aage
ਲਾਓ ਤਨੋ-ਮਨੋ ਜੋਰ ਬੱਲੀ ਸਾਰਾ,
ਕਿ ਪੇਪਰਾਂ ਦੇ ਦਿਨ ਆ ਗਏ।
ਕਰੋ ਪੜ੍ਹਿਆ ਰਵੀਜਨ ਦੁਬਾਰਾ,
ਕਿ ਪੇਪਰਾਂ ਦੇ ਦਿਨ ਆ ਗਏ—–।
ਸੁਸਤੀ ਦਾ ਕਰਕੇ ਤਿਆਗ ਬਾਲ ਮਿੱਤਰੋ।
ਪੜ੍ਹ ਕੇ ਬਣਾਓ ਚੰਗੇ ਭਾਗ ਬਾਲ ਮਿੱਤਰੋ।
ਥੋਡਾ ਚੰਨ ਬਣ ਚਮਕੂ ਸਿਤਾਰਾ, ਕਿ ਪੇਪਰਾਂ ਦੇ —।
ਸਾਰਾ ਸਾਲ ਕੀਤੀ ਜੋ ਪੜ੍ਹਾਈ ਕੰਮ ਆਊਗੀ।
ਪੇਪਰਾਂ ‘ਚੋਂ ਬਹੁਤ ਚੰਗੇ ਨੰਬਰ ਦਿਲਾਊਗੀ।
ਬਹੁਤਾ ਘੁਮਣਾ ਨਹੀਂ ਕਿਤੇ ਵੀ ਅਵਾਰਾ, ਕਿ ਪੇਪਰਾਂ ਦੇ —।
ਕੀਤੀ ਏ ਪੜ੍ਹਾਈ ਜਿੰਨ੍ਹਾ ਸੱਚੇ ਦਿਲਾਂ ਨਾਲ ਬਈ।
ਉਨ੍ਹਾਂ ਲਈ ਨਾ ਪੇਪਰਾਂ ‘ਚ ਔਖਾ ਕੋਈ ਸਵਾਲ ਬਈ।
ਉਨ੍ਹਾਂ ਨੰਬਰਾਂ ਦਾ ਖੋਲਣਾ ਪਟਾਰਾ, ਕਿ ਪੇਪਰਾਂ ਦੇ —।
ਨਕਲਾਂ ‘ਤੇ ਜਿਹੜਿਆਂ ਨੇ ਆਸ ਲਗਾਉਣੀ ਏ।
ਫੇਲ੍ਹ ਹੋ ਕੇ ਉਨ੍ਹਾਂ ਨੇ ਤਾਂ ਇੱਜਤ ਗਵਾਉਣੀ ਏ।
ਸਮਾਂ ਲੰਘਿਆ ਨਹੀਂ ਮਿਲਦਾ ਦੁਬਾਰਾ, ਕਿ ਪੇਪਰਾਂ ਦੇ —।
ਪੇਪਰਾਂ ਤੋਂ ਪਿੱਛੋਂ ਫਿਰ ਇੱਕ ਮਹੀਨਾ ਮਿਲੂਗਾ।
ਨੱਚੂ, ਗਾਊ, ਹੱਸੂ ‘ਬਹੋਨਾ’ ਫੁੱਲਾਂ ਵਾਂਗ ਖਿਲੂਗਾ।
ਮੌਜ਼ਾਂ ਨਾਲ ਲੈਣਾ ਦਾਖਲਾ ਦੁਬਾਰਾ ਕਿ ਪੇਪਰਾਂ ਦੇ —।