Punjabi Poetry

Omkar Sood – Titli 2


ਰੰਗ-ਬਰੰਗੀ ਤਿਤਲੀ ਹੈ।
ਬਾਗ਼ਾਂ ਦੇ ਵਿੱਚ ਨਿਕਲੀ ਹੈ।
ਫੁੱਲਾਂ ਉੱਤੇ ਬੈਠੇਗੀ।
ਇੱਧਰ-ਉੱਧਰ ਦੇਖੇਗੀ।
ਰਸ ਫੁੱਲਾਂ ਦਾ ਪੀਵੇਗੀ।
ਰਸ ਪੀ ਪੀ ਕੇ ਜੀਵੇਗੀ।
ਫੁੱਲਾਂ ‘ਤੇ ਬਹਿ ਹੱਸੇਗੀ।
ਮੈਂ ਬੈਠੀ ਹਾਂ ਦੱਸੇਗੀ।
ਸੁੰਦਰਤਾ ਦੀ ਰਾਣੀ ਹੈ।
ਤਿਤਲੀ ਬੜੀ ਸਿਆਣੀ ਹੈ।
ਬੜੇ ਦੁੜੰਗੇ ਲਾਉਂਦੀ ਹੈ।
ਪਰ ਨਾ ਸ਼ੋਰ ਮਚਾਉਂਦੀ ਹੈ।
ਚੁੱਪ-ਚੁੱਪ ਇਹ ਰਹਿੰਦੀ ਹੈ।
ਹਰਿਆਵਲ ‘ਤੇ ਬਹਿੰਦੀ ਹੈ।
ਫੜੀਏ ਤਾਂ ਉੱਡ ਜਾਂਦੀ ਹੈ।
ਆਪਣਾ ਆਪ ਬਚਾਂਦੀ ਹੈ।
ਇਸ ਨੂੰ ਕਦੇ ਸਤਾਈਏ ਨਾ।
ਡਾਹਢਾ ਪਾਪ ਕਮਾਈਏ ਨਾ।