Punjabi Poetry

Ustad Daman – Duma dum mast kalandar


ਦਮਾਂ ਦਮ ਮਸਤ ਕਲੰਦਰ
ਦਮਾਂ ਦਮ ਮਸਤ ਕਲੰਦਰ

ਏਹ ਦੌਰ ਅਵਾਮੀ ਆਇਆ ਏ
ਕੇਹ ਸਿਖਿਆ ਕੇਹ ਸਿਖਾਇਆ ਏ
ਗਿਣ ਗਿਣ ਕੇ ਛੁਰੀਆਂ ਖੰਜਰ
ਕੇਹੜਾ ਬਾਹਰ ਤੇ ਕੇਹੜਾ ਅੰਦਰ
ਦਮਾਂ ਦਮ ਮਸਤ ਕਲੰਦਰ

ਇਕ ਮੁੱਲਾਂ ਕੌਸਰ ਨਿਆਜ਼ੀ
ਉਂਜ ਤੇ ਹਾਜ਼ੀ ਪਾਕ ਨਿਮਾਜ਼ੀ
ਨਾ ਸਿਰ ਖਾਨਾ ਨੀਮ ਪਿਆਜ਼ੀ
ਨਾ ਮੂਲੀ ਨਾ ਲਾਲ ਚਕੰਦਰ
ਦਮਾਂ ਦਮ ਮਸਤ ਕਲੰਦਰ

ਸੱਚ ਦੀ ਗੱਲ ਕਰਨ ਤੋਂ ਔਖੇ
ਜੀਣ ਤੋਂ ਔਖੇ ਮਰਨ ਤੋਂ ਔਖੇ
ਇਹ ਭੁਟੋ ਇਨਸਾਫ਼ ਦਾ ਮੰਦਰ
ਰਾਣੀ ਬਾਹਰ ਤੇ ਰਾਣਾ ਅੰਦਰ
ਦਮਾਂ ਦਮ ਮਸਤ ਕਲੰਦਰ
ਦਮਾਂ ਦਮ ਮਸਤ ਕਲੰਦਰ ।