Ustad Daman – Jithe khushi de vaaje pye vajjde san
ਜਿੱਥੇ ਖ਼ੁਸ਼ੀ ਦੇ ਵਾਜੇ ਪਏ ਵੱਜਦੇ ਸਨ,
ਓਥੇ ਹਸਰਤਾਂ ਦੇ ਦਾਗ਼ ਦਾਗ਼ ਰਹਿ ਗਏ ।
ਕਿਤੇ ਜ਼ਿੰਦਗੀ ਦੀ ਏਦਾਂ ਸ਼ਾਮ ਹੋਈ,
ਅੱਖਾਂ ਰਹੀਆਂ ਕਿ ਬੁਝੇ ਚਿਰਾਗ਼ ਰਹਿ ਗਏ ।
ਫਲ ਲੱਗਣੇ ਸਨ ਜਿਹੜੇ ਬੂਟਿਆਂ ਨੂੰ,
ਪਾਣੀ ਵਿੱਚ ਉਹ ਬਾਗ਼ ਦੇ ਬਾਗ਼ ਰਹਿ ਗਏ ।
ਉਹਨਾਂ ਟੱਬਰਾਂ ਦਾ ਰਿਹਾ ਕੁਝ ਵੀ ਨਹੀਂ,
ਜੇ ਕੁਝ ਰਿਹਾ ਤਬਾਹੀ ਦੇ ਦਾਗ਼ ਰਹਿ ਗਏ ।