Ashraf Suhail – Naam mera suhail
ਨਾਂਅ ਮੇਰਾ ਸੁਹੇਲ
ਨਾਂਅ ਮੇਰਾ ਮਾਪਿਆਂ ਨੇ, ਰੱਖਿਆ ਸੁਹੇਲ ਏ।
ਹਾਕੀ-ਫੁੱਟਬਾਲ, ਮੇਰੀ ਮਰਜ਼ੀ ਦਾ ਖੇਲ੍ਹ ਏ।
ਰਹਿੰਨਾ ਮੈਂ ਲਾਹੌਰ ਵਿਚ ਜਿਹੜਾ ਮਸ਼ਹੂਰ ਏ।
ਧੁੰਮ ਇਹਦੀ ਦੁਨੀਆ ‘ਚ, ਪਈ ਦੂਰ-ਦੂਰ ਏ।
ਜੇ ਕਦੀ ਘਰ ਦਾ ਮੈਂ ਰਾਹ ਭੁੱਲ ਜਾਨਾ ਵਾਂ।
ਉਸੇ ਵੇਲੇ ਪਾਪਾ ਨੂੰ, ਮੈਂ ਫੋਨ ‘ਤੇ ਬੁਲਾਨਾ ਵਾਂ।
ਨੰਬਰ ਮੇਰੇ ਫੋਨ ਦਾ, ਤੁਸੀਂ ਵੀ ਨੋਟ ਕਰ ਲਵੋ।
ਹੋ ਸਕੇ ਤਾਂ ਕਿਸੇ ਵੇਲੇ, ਯਾਦ ਮੈਨੂੰ ਕਰ ਲਵੋ।
ਛੇ, ਅੱਠ, ਪੰਜ, ਸਿਫਰ, ਡਬਲ ਛੇ, ਨੌਂ।
ਇਹ ਚੇਤੇ ਰੱਖਣਾ, ਮੈਂ ਜਾਨਾ ਛੇਤੀ ਸੌਂ।