Ashraf Suhail – Padhia bandar
ਪੜ੍ਹਿਆ ਬਾਂਦਰ
ਵਿਚ ਸਕੂਲੇ ਬਾਂਦਰ ਆਇਆ,
ਹੱਥ ਤਖ਼ਤੀ, ਗਲ ਬਸਤਾ ਪਾਇਆ।
ਕਹਿੰਦਾ ਸੀ, ‘ਮੈਂ ਪੜ੍ਹਨਾ ਚਾਹਵਾਂ।
ਇਲਮ ਦੀ ਪੌੜੀ ਚੜ੍ਹਦਾ ਜਾਵਾਂ।
ਹੋਮਵਰਕ ਕਰ ਆਵਾਂਗਾ ਮੈਂ,
ਸੁੰਦਰ ਲਿਖਤ ਬਣਾਵਾਂਗਾ ਮੈਂ।
ਪੜ੍ਹ-ਲਿਖ ਕੇ ਮੈਂ ਇਹੀਓ ਚਾਹਵਾਂ,
ਇਲਮ ਦੇ ਦੀਵੇ ਹੋਰ ਜਗਾਵਾਂ।
ਜੰਗਲ ਦੇ ਵਿਚ ਸਭ ਅਨਪੜ੍ਹ,
ਮੈਂ ਸਭ ਦਾ ਬਣਨਾ ਟੀਚਰ।’