Punjabi Poetry

Ashraf Suhail – Bhalu nachia


ਭਾਲੂ ਨੱਚਿਆ

ਸਾਡੀ ਗਲੀ ‘ਚ ਭਾਲੂ ਨੱਚਿਆ,
ਬਾਲਾਂ ਦੇ ਵਿਚ ਸ਼ੋਰ ਸੀ ਮੱਚਿਆ।
ਭਾਲੂ ਅਜੇ ਨਿਆਣਾ ਸੀ,
ਨਾਚ ਤੋਂ ਵੀ ਅਣਜਾਣਾ ਸੀ।
ਫਿਰ ਵੀ ਲੱਕ ਮਟਕਾਂਦਾ ਸੀ ਉਹ,
ਨਾਚ ਕਦੇ ਭੁੱਲ ਜਾਂਦਾ ਸੀ ਉਹ।
ਛੇਤੀ ਸੀ ਚੜ੍ਹ ਜਾਂਦਾ ਸਾਹ,
ਬਹਿ ਜਾਂਦਾ ਮੂੜ੍ਹੇ ‘ਤੇ ਆ।
ਮਾਲਕ ਉਸ ‘ਤੇ ਗੁੱਸਾ ਝਾੜੇ,
ਭਾਲੂ ਕਹਿੰਦਾ ‘ਹਾੜ੍ਹੇ ਹਾੜ੍ਹੇ’।
ਕੁਝ ਦਿਨ ਤੱਕ ਸਿੱਖ ਜਾਵਾਂਗਾ ਮੈਂ,
ਡਿਸਕੋ-ਨਾਚ ਵਿਖਾਵਾਂਗਾ ਮੈਂ।
(ਲਿਪੀਅੰਤਰ : ਦਰਸ਼ਨ ਸਿੰਘ ਆਸ਼ਟ)