Punjabi Poetry Ajaib Chitrakar – Sher May 9, 2018 rhymecloud ਸ਼ੇਰ ਰਹੇ ਜੰਗਲ ਵਿਚਕਾਰੇ, ਬਨ ਵਿਚ ਇਸ ਦਾ ਰਾਜ ਹੈ ਸਾਰੇ । ਇਹ ਬਨ ਦਾ ਮਤਵਾਲਾ ਰਾਜਾ, ਭੂਰੇ ਵਾਲਾਂ ਵਾਲ ਰਾਜਾ । ਬਨ-ਵਾਸੀ ਪਰਣਾਮ ਨੇ ਕਰਦੇ, ਸਾਰੇ ਇਸ ਦਾ ਪਾਣੀ ਭਰਦੇ । ਸਭ ਜੰਗਲ ਤੇ ਰੋਹਬ ਹੈ ਇਸਦਾ, ਕੋਈ ਨਾ ਸਾਹਵੇਂ ਅੜਦਾ ਦਿਸਦਾ । ਸਾਰੇ ਇਸਦਾ ਤੇਜ ਨਾ ਝੱਲਣ, ਸਾਰੇ ਇਸ ਦੀ ਈਨ ‘ਚ ਚੱਲਣ ।