Punjabi Poetry

Kanwal Jit Singh Dhillon – Kisaan


### ਕਿਸਾਨ ###
ਤੂੰ ਕਿਰਤੀ ਤੂੰ ਦਾਨੀ ਤੂੰ ਅੰਨਦਾਤਾ ਕਹਾਵੇ ,
ਫੋਕੀ ਚੋਧਰ ਤੇਰੇ ਕੋਲੇ ਹਰ ਕੋਈ ਤੈਨੂੰ ਖਾਵੇ।

ਸਭ ਤੋ ਵੱਧ ਵੋਟ ਹੈ ਤੇਰੀ, ਫਿਰ ਵੀ ਡਾਂਗਾ ਖਾਵੇ,
ਹੱਕ ਤੇਰਾ ਤੈਨੂੰ ਨਹੀ ਮਿਲਦਾ ਸਰਕਾਰ ਗਲੇ ਨਾ ਲਾਵੇ।

ਕਦੇ ਧਾਰਮਿਕ ਕਦੇ ਸਿਆਸੀ ,ਬੜੇ ਮੋਰਚੇ ਲਾਵੇ,
ਹਰ ਵਾਰੀ ਠੱਗਿਆ ਹੀ ਜਾਵੇ,ਜਿਨਾ ਨੂੰ ਨਾਲ ਬੈਠਾਵੇ।

ਹਰੀ ਕ੍ਰਾਂਤੀ ਚਿੱਟੀ ਕ੍ਰਾਂਤੀ ਕਰਕੇ,ਦੇਸ਼ ਨੂੰ ਅੱਗੇ ਲਿਆਵੇ,
ਤੇਰੀ ਕ੍ਰਾਂਤੀ ਕਿਥੇ ਰੁੱਲ ਗਈ ,ਤੂੰ ਕਿੳ ਧੱਕੇ ਖਾਵੇ।

ਤੂੰ ਕਰਜ਼ੇ ਦੇ ਵਿੱਚ ਗਰੱਸਿਆ ਬੈਠਾ ਸੋਚੀ ਜਾਵੇ ,
ਸਲਫਾਸਾ ਖਾਂ ਕਿ,ਫਾਹੇ ਲੈ ਕਿ ਦੁਨੀਆ ਤੋ ਤੁਰ ਜਾਵੇ।

ਹਰ ਕੋਈ ਤੇਰਾ ਫ਼ਾਇਦਾ ਚੱਕੇ ਤੂੰ ਗੁੰਮਰਾਹ ਹੋ ਜਾਵੇ ,
ਦੁਸ਼ਮਣ ਤੇਰੇ ਅੱਗੇ ਝੁਕਣਗੇ ਜੇ ਤੂੰ ਇਕੱਠਾ ਹੋ ਜਾਵੇ।