Manwinder Maan – Aasre he bde ne

ਹਾਰ ਗਈਆਂ ਤਰਕਾਂ ਭਰੋਸਾ ਦੇਖ ਜਿੱਤਿਆ ਏ
ਕਿੰਨੇ ਬੰਦੇ ਤਲੀਆਂ ‘ਤੇ ਸੀਸ ਰੱਖੀ ਖੜ੍ਹੇ ਨੇ
ਜੋ ਨੰਗੇ ਪੈਰੀਂ ਤੁਰੇ ਬਸ ਪਿੱਠਾਂ ਉੱਤੇ ਥਾਪੜਾ ਲੈ
‘ਕੱਲੇ ‘ਕੱਲੇ ਸਾਧੂ ਸਵਾ ਲੱਖ ਨਾਲ ਲੜੇ ਨੇ
ਉਦੋਂ ਉਦੋਂ ਧਰਤੀ ਦੇ ਸੀਨੇ ਠੰਡ ਵਰਤੀ ਏ
ਜਦੋਂ ਜਦੋਂ ਤੰਦੀਆਂ ਦੇ ਉੱਤੇ ਤੀਰ ਚੜ੍ਹੇ ਨੇ
ਭਾਂਵੇਂ ਕੋਹਾਂ ਦੂਰੀਆਂ ਤੋਂ ਦਿਸਦੇ ਹੀ ਰਹਿਣ ਬਸ
ਸਾਨੂੰ ਇਹਨਾਂ ਗੁੰਬਦਾਂ ਦੇ ਆਸਰੇ ਈ ਬੜੇ ਨੇ