Punjabi Poetry

Manwinder Maan – Jhaad dinne aa


ਪਿਛਲੇ ‘ਜੇ ਪਹਿਰ ਜਦੋਂ ਉੱਸਰੀ ਮੁਕਾਉਣੀਂ ਹੋਵੇ
ਆਂਦਰਾਂ ‘ਤੇ ਨੱਚਦੀ ਹੋਈ ਭੁੱਖ ਝਾੜ ਦਿੰਨੇ ਆਂ
ਚੰਗੀ ਤਰ੍ਹਾਂ ਜਾਣਦੇ ਆਂ ਰੱਬ ਦੇ ਕਾਨੂੰਨ ਨੂੰ
ਤੇ ਪਰਨੇ ਦੇ ਲੜ ਵਾਂਗੂੰ ਦੁੱਖ ਝਾੜ ਦਿੰਨੇ ਆਂ
ਜਿਹੜੀ ਗੱਲ ਸੱਚੀ, ਉਹ ਕੁਹਾੜੇ ਵਾਂਗੂੰ ਮਾਰਦੇ ਆਂ
ਦੋਗਲਾ ਤੇ ਝੂਠਾ ਜਿਹੜਾ ਮੁੱਖ ਝਾੜ ਦਿੰਨੇ ਆਂ
ਸੱਚੀਂ ਸਾਨੂੰ ਪਾਣੀ ਦੀਆਂ ਵਾਰੀਆਂ ਦੀ ਸਹੁੰ ਲੱਗੇ
ਫਸਲਾਂ ਨੂੰ ਦੱਬੇ ਜਿਹੜਾ ਰੁੱਖ ਝਾੜ ਦਿੰਨੇ ਆਂ