Manwinder Maan – Dubbia nahi zameer heere

ਸਾਡੇ ਹੱਥਾਂ ‘ਚ ਅੱਜ ਵੀ ਕਾਸੜੇ ਨੇ
ਤੇਰੇ ਹੱਥਾਂ ਦੇ ਵਿੱਚ ਸ਼ਮਸ਼ੀਰ ਹੀਰੇ
ਡੁੱਬੇ ਜਦੋਂ ਦੇ ਤੇਰੀਆਂ ਅੱਖੀਆਂ ਵਿੱਚ
ਸਾਡਾ ਜੱਗ ‘ਚੋਂ ਮੁੱਕਿਆ ਸੀਰ ਹੀਰੇ
ਬਿਨਾਂ ਡੋਰ ਤੋਂ ਕਾਲਜਾ ਚੀਰ ਦਿੰਦੇ
ਬੋਲ ਹੁੰਦੇ ਨੇ ਤਿੱਖੜੇ ਤੀਰ ਹੀਰੇ
ਜਿਹੜੇ ਜਾਣਦੇ ਦੇਹਾਂ ਤੋਂ ਹੁਕਮ ਉੱਚਾ
ਉਹੀ ਹੁੰਦੇ ਨੇ ਉੱਚ ਦੇ ਪੀਰ ਹੀਰੇ
ਸਾਡੇ ਸਬਰ ਦੀ ਕਿਵੇਂ ਪੁਸ਼ਾਕ ਬਣਜੂ
ਤੇਰਾ ਹੁਸਨ ਹੈ ਰੇਸ਼ਮੀ ਲੀਰ ਹੀਰੇ
ਪੱਤਣ ਅਸੀਂ ਵੀ ਵੇਖੇ ਨੇ ਬਹੁਤ ਡੂੰਘੇ
ਤੇ ਸਾਡਾ ਡੁੱਬਿਆ ਨਈ ਜ਼ਮੀਰ ਹੀਰੇ